ਫ਼ਿਰ ਹੋਇਆ Punjab 'ਚ ਮਾਨਸੂਨ ਸਰਗਰਮ, 15 ਅਗਸਤ ਤੱਕ ਪਵੇਗਾ ਭਾਰੀ ਮੀਂਹ | Punjab Weather |OneIndia Punjabi

2023-08-10 1

ਪੰਜਾਬ ਤੇ ਹਰਿਆਣਾ 'ਚ ਮਾਨਸੂਨ ਲਗਾਤਾਰ ਆਪਣਾ ਅਸਰ ਦਿਖਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਫਿਰ ਤੋਂ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੰਚਕੂਲਾ, ਜਗਾਧਰੀ, ਨਰਾਇਣਗੜ੍ਹ, ਅੰਬਾਲਾ, ਕਾਲਕਾ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਦੱਸਦਈਏ ਕਿ ਕੁਝ ਜ਼ਿਲ੍ਹਿਆਂ 'ਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 10 ਅਗਸਤ ਤੋਂ ਮਾਨਸੂਨ ਫਿਰ ਤੋਂ ਐਕਟਿਵ ਹੋ ਜਾਵੇਗਾ । ਜਿਸ ਦਾ ਅਸਰ ਲਗਭਗ ਸਾਰੇ ਜ਼ਿਲ੍ਹਿਆਂ 'ਚ ਵੇਖਣ ਨੂੰ ਮਿਲੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ।
.
Monsoon is active in Punjab again, heavy rain will occur till August 15.
.
.
.
#punjabnews #weathernews #punjabweather